Skip to content
Daily Thoughts (Punjabi)
- ਕਦੇ ਵੀ ਆਪਣੇ ਆਪ ਨੂੰ ਛੋਟਾ ਨਾਂ ਸਮਝੋ, ਤੁਸੀਂ ਹਰ ਦਿਨ, ਹਰ ਘੰਟੇ, ਹਰ ਮਿੰਟ ਵੱਡੇ ਹੁੰਦੇ ਰਹਿੰਦੇ ਹੋ
- ਜ਼ਿੰਦਗੀ ਵਿੱਚ ਮੁਸ਼ਕਿਲਾਂ ਦਾ ਹੋਣਾ ਵੀ ਜ਼ਰੂਰੀ ਹੈ, ਨਹੀਂ ਤਾਂ ਕੰਡਿਆਂ ਦੇ ਰਾਹ ਤੇ ਛੇਤੀ ਤੁਰ ਨਹੀਂ ਹੋਣਾ ਸੀ
- ਛੋਟੇ ਹੁੰਦੇ ਸਿਖਿਆ ਸੀ ਕਿ ਦੁਨੀਆ ਗੋਲ ਐ, ਗੋਲ-ਗਾਲ ਦਾ ਤਾਂ ਪਤਾ ਨਹੀਂ, ਪਰ ਦੁਨੀਆਂ ਲਾਲਚੀ ਬਹੁਤ ਆ
- ਛੋਟੀਆਂ-ਛੋਟੀਆਂ ਮੁਸ਼ਕਿਲਾਂ ਹੀ ਵੱਡੇ ਵੱਡੇ ਕੰਢੇ ਖੜੇ ਕਰਦੀਆਂ ਨੇ
- ਸਮਾਂ ਉਡੀਕਦਾ ਕਿਸੇ ਨੂੰ ਨਹੀਂ ਪਰ, ਉਲੀਕਦਾ ਸਭ ਨੂੰ ਐ
- ਜ਼ਿੰਦਗੀ ਵੀ ਕੀ ਖੇਡ ਬਣਾਈ ਹੈ, ਪਹਿਲਾਂ ਤਾਂ ਕਹਿੰਦੇ ਨੇ ਕਿ ਸਬਰ ਦਾ ਫਲ ਮਿੱਠਾ ਹੁੰਦਾ ਹੈ, ਤੇ ਬਾਅਦ ਵਿੱਚ ਕਹਿੰਦੇ ਨੇ ਕਿ ਸਮਾਂ ਕਿਸੇ ਦਾ ਇੰਤਜ਼ਾਰ ਨਹੀਂ ਕਰਦਾ
- ਗਰੀਬ ਕਦੇ ਵੀ ਗਰੀਬ ਨਹੀਂ ਹੁੰਦਾ, ਬਸ ਦੇਖਣ ਤੇ ਸੋਚਣ ਦਾ ਨਜ਼ਰੀਆ ਹੀ ਬੰਦੇ ਨੂੰ ਗਰੀਬ ਬਣਾ ਦਿੰਦਾ ਐ
- ਬੇਗਾਨਿਆਂ ਦੇ ਛੱਡ ਜਾਣ ਨਾਲ ਜ਼ਿੰਦਗੀ ‘ਚ’ ਸੁੱਖ ਵੱਧ ਜਾਂਦੇ ਨੇ, ਤੇ ਆਪਣਿਆਂ ਦੇ ਛੱਡ ਜਾਣ ਨਾਲ ਜ਼ਿੰਦਗੀ ‘ਚ’ ਦੁੱਖ ਵੱਧ ਜਾਂਦੇ ਨੇ
- ਹਮੇਸ਼ਾ ਯਾਦ ਰੱਖਣਾ, ਤਾਰੀਫਾਂ ਦੇ ਪੁੱਲਾਂ ਹੇਠ, ਮਤਲਬ ਦੀਆਂ ਨਦੀਆਂ ਵਹਿੰਦੀਆਂ ਨੇ
- ਜੇਕਰ ਤੁਸੀਂ ਖੁਸ਼ਹਾਲ ਜੀਵਨ ਜਿਉਣਾ ਚਾਹੁੰਦੇ ਹੋ, ਤਾਂ ਆਪਣੇ ਆਪ ਨੂੰ ਉਦੇਸ਼ ਨਾਲ ਬੰਨੋ, ਨਾ ਕਿ ਲੋਕਾਂ ਨਾਲ
- ਕਿਸੇ ਨੀ ਦੇਣਾ ਤੇਰਾ ਸਾਥ ਇੱਥੇ ਲੜਨਾ ਵੀ ਖੁਦ ਨੂੰ ਪੈਣਾ, ਤੇ ਸੰਭਲਣਾ ਵੀ ਖੁਦ ਨੂੰ
- ਹਾਰੇ ਹੋਏ ਦੀ ਸਲਾਹ,ਜਿੱਤੇ ਹੋਏ ਦਾ ਅਨੁਭਵ ਅਤੇ ਖੁਦ ਦਾ ਦਿਮਾਗ਼, ਬੰਦੇ ਨੂੰ ਕਦੇ ਹਾਰਨ ਨਹੀਂ ਦਿੰਦੇ
- ਹਰ ਵੱਡੀ ਕਾਮਯਾਬੀ,ਇੱਕ ਛੋਟੇ ਸੁਪਨੇ ਤੋਂ ਸ਼ੁਰੂ ਹੁੰਦੀ ਹੈ
- ਜਿੰਦਗੀ ਤੁਹਾਨੂੰ ਉਹ ਨਹੀਂ ਦੇਵੇਗੀ,ਜੋ ਤੁਸੀਂ ਚਾਹੁੰਦੇ ਹੋ,ਜਿੰਦਗੀ ਤੁਹਾਨੂੰ ਉਹ ਦੇਵੇਗੀ, ਜਿਸ ਦੇ ਤੁਸੀਂ ਕਾਬਿਲ ਹੋ
- ਜ਼ਿੰਦਗੀ ਵਿਚ ਜੇਕਰ ਅੱਗੇ ਵਧਣਾ ਹੈ ਤਾਂ ਫਾਲਤੂ ਲੋਕਾਂ ਨੂੰ ਨਾ ਸੁਣੋ, ਕਿਉਂਕਿ ਇਹ ਕੇਵਲ ਤੁਹਾਡੇ ਆਤਮ-ਵਿਸ਼ਵਾਸ ਨੂੰ ਕਮਜ਼ੋਰ ਕਰਨਗੇ
- ਜਬਾਨ ਨਾਲ ਬੋਲੇ ਗਏ ਸ਼ਬਦ ਅਜਿਹੇ ਸ਼ਬਦ ਹਨ, ਜਿਸ ਨਾਲ ਇਨਸਾਨ ਜਾਂ ਤਾਂ ਦਿਲ ਵਿੱਚ ਉੱਤਰ ਜਾਂਦਾ ਹੈ, ਜਾਂ ਦਿਲ ਵਿੱਚੋਂ ਉਤਰ ਜਾਂਦਾ ਹੈ
- ਜਿੰਦਗੀ ਵਿੱਚ ਹਰ ਸਮੇਂ ਮੁਸਕਰਾ ਕੇ ਰਿਹਾ ਕਰੋ, ਹਰ ਰੋਜ਼ ਸ਼ਾਮ ਨੂੰ ਸੂਰਜ ਢਲਣ ਦੇ ਨਾਲ-ਨਾਲ ਤੁਹਾਡੀ ਜ਼ਿੰਦਗੀ ਵੀ ਢਲਦੀ ਹੈ
- ਜੇ ਜ਼ਿੰਦਗੀ ਨੂੰ ਸਮਝਣਾ ਹੈ ਤਾਂ ਪਿੱਛੇ ਮੁੜ ਕੇ ਦੇਖੋ,ਜੇ ਜਿੰਦਗੀ ਨੂੰ ਜਿਉਣਾ ਹੈ ਤਾਂ ਅੱਗੇ ਵਧ ਕੇ ਦੇਖੋ
- ਸਭ ਤੋਂ ਵੱਡੀ ਸਿੱਖਿਆ ਠੋਕਰ ਹੈ, ਜੇ ਖਾਂਦੇ ਜਾਓਗੇ ਤਾਂ,ਸਿੱਖਦੇ ਜਾਓਗੇ
- ਜਿੰਦਗੀ ਮਨੁੱਖ ਨੂੰ ਹਰ ਰੋਜ਼ ਇੱਕ ਨਵਾਂ ਮੌਕਾ ਦਿੰਦੀ ਹੈ,ਜਿਸ ਨੂੰ ਸੌਖੇ ਸ਼ਬਦਾਂ ਵਿਚ ਆਉਣ ਵਾਲਾ ਕੱਲ ਕਹਿੰਦੇ ਹਨ
- ਕੀਤੀ ਮਿਹਨਤ ਨਾਲ ਹੁੰਦੀ ਹੈ ਪਛਾਣ ਇਨਸਾਨ ਦੀ,ਮਹਿੰਗੇ ਕੱਪੜੇ ਤੇ ਦੁਕਾਨਾਂ ਵਿੱਚ ਪੁਤਲੇ ਵੀ ਪਹਿਨਦੇ ਨੇ
- ਹਮੇਸ਼ਾ ਮੁਸਕਰਾ ਕੇ ਰਹਿਣਾ ਚਾਹੀਦਾ ਜਿੰਦਗੀ ਵਿਚ ਗੁੱਸਾ ਕਰਨ ਨਾਲ ਕੱਲ ਦਾ ਜਿਉਣਾਂ ਤਾਂ ਕੀ,ਕੁਝ ਪਲ ਦਾ ਸਕੂਨ ਵੀ ਨੀ ਮਿਲਦਾ
- ਵ
- ਸਿਰਫ ਦਿਖਾਵੇ ਲਈ ਚੰਗੇ ਨਾ ਬਣੋ, ਹੁਣ ਮੋਰ ਨੂੰ ਦੇਖ ਕੇ ਕੌਣ ਕਹਿ ਸਕਦਾ ਹੈ,ਕਿ ਉਹ ਸੱਪ ਖਾਂਦਾ ਹੋਵੇਗਾ
- ਜ਼ਿੰਦਗੀ ਜਿੰਨ੍ਹਾਂ ਨੂੰ ਖੁਸ਼ੀ ਨਹੀਂ ਦਿੰਦੀ,ਉਨ੍ਹਾਂ ਨੂੰ ਤਜਰਬੇ ਦਿੰਦੀ ਹੈ ਤੇ ਜਿਨ੍ਹਾਂ ਨੂੰ ਤਜਰਬੇ ਨਹੀਂ ਦਿੰਦੀ,ਉਨ੍ਹਾਂ ਨੂੰ ਖੁਸ਼ੀ ਦਿੰਦੀ ਹੈ
- ਸੁਪਨੇ ਸਿਰਫ਼ ਸਭ ਕੁਝ ਦਿਖਾਉਂਦੇ ਨੇ,ਪਰ ਸਮਾਂ ਹੀ ਸਭ ਕੁੱਝ ਸਿਖਾਉਂਦਾ ਹੈ
- ਹਮੇਸ਼ਾ ਯਾਦ ਰੱਖਣਾ, ਪਹਾੜਾਂ ਜਿਹੀਆਂ ਮੰਜ਼ਿਲਾ ਦੇ ਰਾਸਤੇ, ਛੋਟੇ ਛੋਟੇ ਪੁਲਾਂ ਤੋਂ ਹੀ ਸ਼ੁਰੂ ਹੁੰਦੇ ਨੇ